ਫਾਜ਼ਿਲਕਾ: ਰਾਸ਼ਟਰੀ ਝੰਡਾ ਦਿਵਸ ਦੇ ਮੌਕੇ ‘ਤੇ ਫਾਜ਼ਿਲਕਾ ਦੀ ਭਾਰਤ-ਪਾਕਿਸਤਾਨ ਸਰਹੱਦ ਦੇ ਅੰਤਰਰਾਸ਼ਟਰੀ ਸਾਦਕੀ ਬਾਰਡਰ ‘ਤੇ ਸ਼ਾਮ ਵੇਲੇ ਰੀਟ੍ਰੀਟ ਸੈਰੇਮਨੀ ਤੋਂ ਬਾਅਦ ਰਾਸ਼ਟਰੀ ਝੰਡਾ ਦਿਵਸ ਮਨਾਇਆ ਗਿਆ।
ਜਾਣਕਾਰੀ ਦਿੰਦਿਆਂ ਬਾਰਡਰ ਏਰੀਆ ਵਿਕਾਸ ਫਰੰਟ ਦੇ ਪ੍ਰਧਾਨ ਅਤੇ ਏਕਲ ਅਭਿਆਨ ਪੂਰਬੀ ਪੰਜਾਬ ਦੇ ਪ੍ਰਧਾਨ ਲੀਲਾ ਧਰ ਸ਼ਰਮਾ ਨੇ ਦੱਸਿਆ ਕਿ ਏਕਲ ਅਭਿਆਨ ਦੇ ‘ਏਕਲ ਸ਼੍ਰੀ ਹਰਿ ਸੰਸਕਾਰ ਸਿੱਖਿਆ ਰਾਗੀਪਾਠੀ ਨਵ ਚੈਤੰਨਿਆ ਵਰਗ’ ਪੂਰਬੀ ਪੰਜਾਬ ਦੇ ਨੌਜਵਾਨ ਵਰਕਰਾਂ ਅਤੇ ਅਹੁਦੇਦਾਰਾਂ ਨੇ ਰਾਸ਼ਟਰੀ ਝੰਡਾ ਹੱਥਾਂ ਵਿੱਚ ਲੈ ਕੇ ਸਰਹੱਦ ‘ਤੇ ਦੇਸ਼ ਭਗਤੀ ਦੇ ਗੀਤ ਗਾਏ ਅਤੇ ਬੀ.ਐੱਸ.ਐੱਫ. ਜਵਾਨਾਂ ਦੀ ਦੇਸ਼ ਭਗਤੀ ਨਾਲ ਭਰਪੂਰ ਰੀਟ੍ਰੀਟ ਸੈਰੇਮਨੀ ਦੇਖੀ।
ਇਸ ਮੌਕੇ ਲੀਲਾ ਧਰ ਸ਼ਰਮਾ ਨੇ ਦੱਸਿਆ ਕਿ 22 ਜੁਲਾਈ 1947 ਨੂੰ ਸਾਡੇ ਦੇਸ਼ ਦੀ ਸੰਵਿਧਾਨ ਸਭਾ ਨੇ ਰਾਸ਼ਟਰੀ ਝੰਡੇ ਨੂੰ ਅਪਣਾਇਆ ਸੀ। ਇਸ ਤਿਰੰਗੇ ਦੀ ਆਨ, ਬਾਨ ਅਤੇ ਸ਼ਾਨ ਲਈ ਦੇਸ਼ ਭਗਤ ਹੱਸਦੇ-ਹੱਸਦੇ ਫਾਂਸੀ ‘ਤੇ ਚੜ੍ਹ ਗਏ ਸਨ। ਅੱਜ ਵੀ ਸਰਹੱਦ ‘ਤੇ ਤਿਰੰਗਾ ਲਹਿਰਾ ਕੇ ਫਰਜ਼ ਨਿਭਾਇਆ ਜਾ ਰਿਹਾ ਹੈ।
ਪੰਜਾਬ
Trending
ਭਾਰਤ-ਪਾਕਿ ਸਰਹੱਦ ‘ਤੇ ਮਨਾਇਆ ਰਾਸ਼ਟਰੀ ਝੰਡਾ ਦਿਵਸ