Monday, 24 August 2026
Breaking News
ਪੰਜਾਬ ਦੇ ਮੁੱਖ ਮੰਤਰੀ ਸਿਰਫ਼ ਚੁਟਕਲੇ ਸੁਣਾ ਕੇ ਟਾਈਮ ਪਾਸ ਕਰ ਰਹੇ ਹਨ : ਨਾਇਬ ਸਿੰਘ ਸੈਣੀ ਧਰਮਪਾਲ ਉਪਾਸ਼ਕ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ ਹਰਿਆਣਾ ਵਿੱਚ 6 ਆਈ.ਏ.ਐਸ., 10 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ 'ਤੇ ਨਸ਼ਾ ਵੇਚਣ ਵਾਲਿਆਂ ਨੂੰ ਬਾਹਰ ਕਰਾਂਗੇ - ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਹਰਿਆਣਾ ਅਤੇ ਪੰਜਾਬ ਦੇ ਰਾਜਪਾਲਾਂ ਸਮੇਤ ਕੇਂਦਰੀ ਮੰਤਰੀਆਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਕੀਤੀ ਸ਼ਿਸ਼ਟਾਚਾਰ ਮੁਲਾਕਾਤ ਗਊਂ ਸੇਵਾ, ਖੇਡਾਂ ਅਤੇ ਪਾਰਦਰਸ਼ੀ ਸੁਸ਼ਾਸਨ ਹਰਿਆਣਾ ਦੀ ਹੈ ਪਛਾਣ; ਨਸ਼ਿਆਂ ਵਿਰੁੱਧ ਸਰਕਾਰ ਦਾ ਸਖ਼ਤ ਪ੍ਰਹਾਰ ਹੈ ਜਾਰੀ - ਮੁੱਖ ਮੰਤਰੀ ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ ਅਤੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਬਸਤਾੜਾ ਮਹਿਲਾ ਕਾਲਜ ਦਾ ਕੀਤਾ ਅਚਨਚੇਤ ਨਿਰੀਖਣ punjabi news ਖੇਡ ਰਾਜ ਮੰਤਰੀ ਗੌਰਵ ਗੌਤਮ ਨੇ ਏਅਰਪੋਰਟ ਪਹੁੰਚਣ ‘ਤੇ ਕਾਮਨਵੈਲਥ ਤਗਮਾ ਜੇਤੂ ਖਿਡਾਰੀਆਂ ਦਾ ਕੀਤਾ ਨਿੱਘਾ ਸਵਾਗਤ ਹਰ ਘਰ ਤਿਰੰਗਾ ਮੁਹਿੰਮ’ ਨੂੰ ਜਨ-ਅੰਦੋਲਨ ਬਣਾਏਗੀ ਹਰਿਆਣਾ ਸਰਕਾਰ - ਨਾਇਬ ਸਿੰਘ ਸੈਣੀ
ਪੰਜਾਬ Trending

ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ‘ਤੇ ਨਸ਼ਾ ਵੇਚਣ ਵਾਲਿਆਂ ਨੂੰ ਬਾਹਰ ਕਰਾਂਗੇ – ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

ਨਸ਼ੇ ਦੀ ਗ੍ਰਿਫ਼ਤ ਵਿੱਚ ਫਸੇ ਨੌਜਵਾਨਾਂ ਨੂੰ ਵੀ ਨਸ਼ਾ ਛੁਡਵਾਵਾਂਗੇ, ਪੰਜਾਬ ਦੇ ਅੰਮ੍ਰਿਤਸਰ ਦੇ ਰਾਮਪੁਰਾ ਵਿੱਚ ਮੀਡੀਆ ਦੇ ਸਵਾਲਾਂ ਦਾ ਦਿੱਤਾ ਜਵਾਬ

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਨਸ਼ਾ ਵੇਚਣ ਵਾਲਿਆਂ ਨੂੰ ਰਾਜ ਤੋਂ ਬਾਹਰ ਖਦੇੜ ਦਿੱਤਾ ਜਾਵੇਗਾ, ਨਾਲ ਹੀ ਜੋ ਨੌਜਵਾਨ ਨਸ਼ੇ ਦੀ ਗ੍ਰਿਫ਼ਤ ਵਿੱਚ ਫਸੇ ਹੋਏ ਹਨ ਉਨ੍ਹਾਂ ਦਾ ਨਸ਼ਾ ਛੁਡਵਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਿਆ ਜਾਵੇਗਾ। ਇੰਨਾ ਹੀ ਨਹੀਂ ਪੰਜਾਬ ਵਿੱਚ ਫੈਲੀ ਗੁੰਡਾਗਰਦੀ ਨੂੰ ਖ਼ਤਮ ਕਰਕੇ ਸਾਫ਼-ਸੁਥਰਾ ਪ੍ਰਸ਼ਾਸਨ ਦੇਵਾਂਗੇ।

ਸ੍ਰੀ ਸੈਣੀ ਅੱਜ ਪੰਜਾਬ ਦੇ ਅੰਮ੍ਰਿਤਸਰ ਦੇ ਰਾਮਪੁਰਾ ਵਿੱਚ ਮੀਡੀਆ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ।

ਉਨ੍ਹਾਂ ਨੇ ਪੰਜਾਬ ਦੀ “ਆਪ ਸਰਕਾਰ” ‘ਤੇ ਚੋਣ ਵਾਅਦਾ ਖਿਲਾਫੀ ਦਾ ਦੋਸ਼ ਲਾਇਆ ਅਤੇ ਕਿਹਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪਿਛਲੇ ਵਿਧਾਨ ਸਭਾ ਚੋਣ ਦੌਰਾਨ ਰਾਜ ਵਿੱਚ ਇਮਾਨਦਾਰ ਸ਼ਾਸਨ ਦੇਣ ਦਾ ਵਾਅਦਾ ਕੀਤਾ ਸੀ, ਪਰ ਇਹ ਸਰਕਾਰ ਤਾਂ ਪਹਿਲਾਂ ਦੀ ਕਾਂਗਰਸ ਸਰਕਾਰ ਨਾਲੋਂ ਵੀ ਜ਼ਿਆਦਾ ਵੱਡੀ ਭ੍ਰਿਸ਼ਟਾਚਾਰੀ ਨਿਕਲੀ। ਪਿਛਲੇ ਦਿਨੀਂ ਇੱਕ ਟਾਵਰ ਤੋਂ ਨੋਟ ਉੱਡੇ ਸਨ, ਸਭ ਲੋਕ ਜਾਣਦੇ ਹਨ, ਇਹ ਕਿੱਥੋਂ ਆਏ?

ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ, ਪਰ ਅੱਜ ਆਪ-ਪਾਰਟੀ ਦੇ ਐਮ.ਐਲ.ਏ. ਅਤੇ ਮੰਤਰੀਆਂ ਦੇ ਰਿਸ਼ਤੇਦਾਰ ਅਤੇ ਉਨ੍ਹਾਂ ਦੇ ਇਰਦ-ਗਿਰਦ ਵਾਲੇ ਹੀ ਨੌਕਰੀ ਪਾ ਰਹੇ ਹਨ, ਰਾਜ ਦਾ ਮਿਹਨਤੀ ਨੌਜਵਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਪਿਛਲੇ ਦਿਨੀਂ ਸਿਹਤ ਵਿਭਾਗ ਵਿੱਚ ਅਸਾਮੀਆਂ ਦੀ ਨਿਕਲੀ ਭਰਤੀ ਲਿਸਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਖ਼ੁਦ ਕੋਰਟ ਦੇ ਸਾਹਮਣੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਤੋਂ ਗਲਤੀ ਹੋਈ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਹੀ ਨਹੀਂ ਮਹਿਲਾ ਅਤੇ ਕਰਮਚਾਰੀ ਵਰਗ ਵੀ ਰਾਜ ਸਰਕਾਰ ਤੋਂ ਪਰੇਸ਼ਾਨ ਹੈ। ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਕਰਮਚਾਰੀਆਂ ਨੂੰ ਉਨ੍ਹਾਂ ਦਾ ਡੀ.ਏ. ਨਹੀਂ ਦਿੱਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੂੰ ਤਨਖਾਹ ਵੀ ਦੇਰੀ ਨਾਲ ਮਿਲ ਰਹੀ ਹੈ।

ਉਨ੍ਹਾਂ ਦੱਸਿਆ ਕਿ ਹਰਿਆਣਾ ਵਿੱਚ ਜਿੱਥੇ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਖੋਲ੍ਹਿਆ ਜਾ ਰਿਹਾ ਹੈ, ਉੱਥੇ ਪੰਜਾਬ ਵਿੱਚ ਕਿੰਨੇ ਕਾਲਜ ਖੋਲ੍ਹੇ ਹਨ ਪੰਜਾਬ ਦੇ ਮੁੱਖ ਮੰਤਰੀ ਇਸਦਾ ਜਵਾਬ ਦੇਣ। ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਨੀਤੀਆਂ ‘ਤੇ ਵਿਸ਼ਵਾਸ ਜਤਾਉਂਦੇ ਹੋਏ ਪੰਜਾਬ ਵਿੱਚ ਭਾਜਪਾ ਨੂੰ ਸੱਤਾ ਵਿੱਚ ਲਿਆਉਣਗੇ ਤਾਂ ਹਰਿਆਣਾ ਦੀਆਂ ਸਾਰੀਆਂ ਭਲਾਈ ਨੀਤੀਆਂ ਨੂੰ ਪੰਜਾਬ ਵਿੱਚ ਵੀ ਲਾਗੂ ਕਰਨਗੇ।  

ਰਾਮ ਨਾਮ ਮਨੁੱਖ ਨੂੰ ਔਖੇ ਹਾਲਾਤਾਂ ਵਿੱਚ ਵੀ ਸਹੀ ਰਸਤਾ ਚੁਣਨ ਦੀ ਸ਼ਕਤੀ ਦਿੰਦਾ ਹੈ – ਮੁੱਖ ਮੰਤਰੀ

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਰਾਮ ਨਾਮ ਦਾ ਸਿਮਰਨ ਮਨ ਨੂੰ ਸਥਿਰ ਕਰਦਾ ਹੈ, ਵਿਵੇਕ ਨੂੰ ਜਾਗ੍ਰਿਤ ਕਰਦਾ ਹੈ ਅਤੇ ਮਨੁੱਖ ਨੂੰ ਔਖੇ ਹਾਲਾਤਾਂ ਵਿੱਚ ਵੀ ਸਹੀ ਰਸਤਾ ਚੁਣਨ ਦੀ ਸ਼ਕਤੀ ਦਿੰਦਾ ਹੈ।

ਸ੍ਰੀ ਸੈਣੀ ਅੱਜ ਪੰਜਾਬ ਦੇ ਅੰਮ੍ਰਿਤਸਰ ਦੇ ਰਾਮਪੁਰਾ ਸਥਿਤ ਸੁਲਹਾਕੁਲ ਮੰਦਰ ਵਿੱਚ ਆਯੋਜਿਤ ਸਤਿਸੰਗ ਦੌਰਾਨ ਸਾਧ ਸੰਗਤ ਨੂੰ ਸੰਬੋਧਤ ਕਰ ਰਹੇ ਸਨ। ਇਸ ਮੌਕੇ ਮੁੱਖ ਮੰਤਰੀ ਨੇ ਬਾਬਾ ਅਵਤਾਰ ਸਿੰਘ ਮਹਾਰਾਜ ਤੋਂ ਆਸ਼ੀਰਵਾਦ ਲਿਆ। ਮੰਦਰ ਪ੍ਰਬੰਧਨ ਵੱਲੋਂ ਬਾਬਾ ਅਵਤਾਰ ਸਿੰਘ ਮਹਾਰਾਜ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਸ਼ਾਲ ਭੇਂਟ ਕਰਕੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

ਹਰਿਆਣਾ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਪਣੇ ਜੀਵਨ ਨੂੰ ਨਸ਼ਿਆਂ ਦੇ ਹੱਥੋਂ ਨਾ ਸੌਂਪਣ। ਮਾਤਾ-ਪਿਤਾ ਦੇ ਸੁਪਨਿਆਂ ਨੂੰ ਆਪਣਾ ਸੰਕਲਪ ਬਣਾਓ। ਖੇਡੋ, ਪੜ੍ਹੋ, ਹੁਨਰ ਸਿੱਖੋ, ਮਿਹਨਤ ਕਰੋ ਅਤੇ ਹਰ ਰੋਜ਼ ਕੁਝ ਸਮਾਂ ਈਸ਼ਵਰ-ਸਿਮਰਨ ਲਈ ਕੱਢੋ।

ਉਨ੍ਹਾਂ ਨੇ ਗੁਰੂ ਨਗਰੀ ਅੰਮ੍ਰਿਤਸਰ ਦੀ ਧਰਤੀ ਨੂੰ ਪਵਿੱਤਰ, ਤਿਆਗ, ਤਪੱਸਿਆ, ਭਗਤੀ, ਬਹਾਦਰੀ ਅਤੇ ਮਨੁੱਖ ਸੇਵਾ ਦੀ ਧਰਤੀ ਦੱਸਦਿਆਂ ਕਿਹਾ ਕਿ ਭਾਰਤ ਸਦੀਆਂ ਤੋਂ ਅਧਿਆਤਮਿਕ ਪ੍ਰਕਾਸ਼ ਨਾਲ ਪੂਰੀ ਦੁਨੀਆ ਨੂੰ ਰੁਸ਼ਨਾਉਂਦਾ ਆ ਰਿਹਾ ਹੈ। ਭਾਰਤ ਮਨੁੱਖਤਾ ਦੀ ਉਹ ਆਵਾਜ਼ ਹੈ ਜੋ ਸਦੀਆਂ ਤੋਂ ਪੂਰੀ ਦੁਨੀਆ ਨੂੰ ਕਹਿੰਦੀ ਆਈ ਹੈ-ਪ੍ਰੇਮ ਨਾਲ ਰਹੋ, ਮਿਲ ਕੇ ਚੱਲੋ ਅਤੇ ਹਰ ਜੀਵ ਵਿੱਚ ਪਰਮਾਤਮਾ ਨੂੰ ਦੇਖੋ। ਇਸ ਮਹਾਨ ਭਾਰਤੀ ਪਰੰਪਰਾ ਨੂੰ ਸੁਲਹਾਕੁਲ ਮਿਸ਼ਨ ਪਿਛਲੇ ਲਗਭਗ ਦੋ ਸੌ ਸਾਲਾਂ ਤੋਂ ਅੱਗੇ ਵਧਾ ਰਿਹਾ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਪਰਮ ਪੂਜ ਭਗਤ ਸ੍ਰੀ ਸਾਹਿਬ ਦਿਆਲ ਜੀ ਵੱਲੋਂ ਸ਼ੁਰੂ ਕੀਤੇ ਗਏ ਇਸ ਅਧਿਆਤਮਿਕ ਮਿਸ਼ਨ ਵੱਲੋਂ ਮਨੁੱਖਤਾ ਲਈ ਲਗਾਤਾਰ ਹੋ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਡੇ ਸੰਤਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਆਪਣੇ ਜੀਵਨ ਤੋਂ ਉਦਾਹਰਣ ਪੇਸ਼ ਕਰਦੇ ਹਨ। ਸੰਤ ਸ੍ਰੀ ਅਵਤਾਰ ਸਿੰਘ ਜੀ ਮਹਾਰਾਜ ਦਾ ਜੀਵਨ ਵੀ ਇਸੇ ਸੱਚ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਔਖੇ ਦੌਰ ਵਿੱਚ ਵੀ ਇਸ ਮਿਸ਼ਨ ਨੇ ਲੋੜਵੰਦ ਪਰਿਵਾਰਾਂ ਤੱਕ ਸਹਾਇਤਾ ਪਹੁੰਚਾਈ। ਇਹ ਸਾਰੇ ਕਾਰਜ ਦੱਸਦੇ ਹਨ ਕਿ ਸੱਚੀ ਸੇਵਾ ਸਮੇਂ ਦੀਆਂ ਲੋੜਾਂ ਤੋਂ ਕਦੇ ਵੱਖਰੀ ਨਹੀਂ ਹੁੰਦੀ।

ਮੁੱਖ ਮੰਤਰੀ ਸ੍ਰੀ ਸੈਣੀ ਨੇ ਨਸ਼ੇ ਦੇ ਫੈਲ ਰਹੇ ਜਾਲ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਸਾਡੇ ਸਮਾਜ ਦੇ ਸਾਹਮਣੇ ਨਸ਼ਾ ਇੱਕ ਗੰਭੀਰ ਚੁਣੌਤੀ ਹੈ। ਨਸ਼ਾ ਸਿਰਫ ਇੱਕ ਨੌਜਵਾਨ ਦੇ ਸਰੀਰ ਨੂੰ ਨਹੀਂ, ਸਗੋਂ ਪੂਰੇ ਪਰਿਵਾਰ ਦੇ ਸੁਪਨਿਆਂ ਨੂੰ ਤੋੜ ਦਿੰਦਾ ਹੈ। ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਮਹਾਰਾਜ ਜੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ 40 ਪਿੰਡਾਂ ਦੇ ਸਿਹਤ ਕਲੱਬਾਂ ਨੂੰ ਕਬੱਡੀ ਅਤੇ ਵੌਲੀਬਾਲ ਮੁਕਾਬਲੇ ਆਯੋਜਿਤ ਕਰਨ ਵਿੱਚ ਸਹਿਯੋਗ ਦੇ ਰਹੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਕੁਸ਼ਲ ਅਗਵਾਈ ਹੇਠ ਅੱਜ ਦੇਸ਼ ਵਿਕਸਿਤ ਭਾਰਤ ਦੇ ਨਿਰਮਾਣ ਦੇ ਸੰਕਲਪ ਨਾਲ ਅੱਗੇ ਵਧ ਰਿਹਾ ਹੈ। ਵਿਕਸਿਤ ਭਾਰਤ ਦਾ ਸੁਪਨਾ ਤਾਂ ਹੀ ਸਾਕਾਰ ਹੋਵੇਗਾ, ਜਦੋਂ ਵਿਕਾਸ ਦੇ ਨਾਲ ਸੰਸਕਾਰ ਹੋਣ, ਖੁਸ਼ਹਾਲੀ ਦੇ ਨਾਲ ਸੰਵੇਦਨਾ ਹੋਵੇ, ਸ਼ਕਤੀ ਦੇ ਨਾਲ ਧੀਰਜ ਹੋਵੇ ਅਤੇ ਤਰੱਕੀ ਦੇ ਨਾਲ ਕੁਦਰਤ ਅਤੇ ਪਰਮਾਤਮਾ ਦਾ ਸਿਮਰਨ ਹੋਵੇ। ਉਨ੍ਹਾਂ ਲੋਕਾਂ ਨੂੰ ਦੇਸ਼ ਦੇ ਵਿਕਾਸ ਵਿੱਚ ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ ਸਾਥ ਦੇਣ ਦੀ ਅਪੀਲ ਕੀਤੀ।