Tuesday, 06 October 2026
Breaking News
ਏਸ਼ੀਅਨ ਗੇਮਜ਼ 'ਚ ਹਰਿਆਣਾ ਦੇ ਖਿਡਾਰੀਆਂ ਦੀ ਸੁਨਹਿਰੀ ਚਮਕ, ਦੇਸ਼ ਦਾ ਵਧਾਇਆ ਮਾਣ - ਡਾ. ਅਰਵਿੰਦ ਸ਼ਰਮਾ ਖੇਡਾਂ ਰਾਹੀਂ ਨੌਜਵਾਨਾਂ ਨੂੰ ਸਿਹਤ, ਅਨੁਸ਼ਾਸਨ ਅਤੇ ਰਾਸ਼ਟਰ ਨਿਰਮਾਣ ਨਾਲ ਜੋੜਨ ’ਤੇ ਜ਼ੋਰ ਦੇ ਰਹੀ ਹੈ ਸਰਕਾਰ: ਮੁੱਖ ਮੰਤਰੀ ਗਲੋਬਲ ਆਰਟ ਕ੍ਰਿਏਸ਼ਨਜ਼ ਦੀ ਸ਼ਾਰਟ ਫ਼ਿਲਮ ‘ਪੀੜ (ਦਰਦ-ਏ-ਦਿਲ)’ ਦਾ ਚੰਡੀਗੜ੍ਹ ਵਿਖੇ ਸ਼ਾਨਦਾਰ ਪ੍ਰੀ-ਵਿਊ ਸ਼ੋਅ ਡੇਰਾਬੱਸੀ ਦੇ ਪਿੰਡ ਸੁੰਡਰਾ ਵਿੱਚ ਸਿਹਤ ਵਿਭਾਗ ਦੀ ਵੱਡੀ ਛਾਪੇਮਾਰੀ ਹਰਿਆਣਾ ਵਿਕਾਸ, ਰੁਜ਼ਗਾਰ ਅਤੇ ਜਨ-ਕਲਿਆਣ ਵਿੱਚ ਅੱਗੇ ਵਧ ਰਿਹਾ ਹੈ, ਪੰਜਾਬ ਨੂੰ ਵੀ ਚਾਹੀਦੀ ਹੈ ਪਾਰਦਰਸ਼ੀ ਅਤੇ ਵਿਕਾਸ-ਮੁਖੀ ਸਰਕਾਰ: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕਿਸ਼ਾਊ ਸਮਝੌਤੇ ਨੇ ਪੰਜਾਬ ਨੂੰ ਮੁੜ ਯਮੁਨਾ ਤੋਂ ਬਾਹਰ ਰੱਖਿਆ; ਮੇਜ਼ ਤੇ ਕੁਰਸੀ ਪੰਜਾਬ ਦਾ ਹੱਕ ਹੈ: ਕੇਬੀਐਸ ਸਿੱਧੂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਦੀਆਂ ਅਦਾਲਤਾਂ ਵਿੱਚ ਨੈਸ਼ਨਲ ਲੋਕ ਅਦਾਲਤ ਦਾ ਸਫਲ ਆਯੋਜਨ SSOC FAZILKA BUSTS CROSS-BORDER DRUG AND ARMS SMUGGLING NETWORK IN TWO SEPARATE OPERATIONS ਜਗਤ ਪੰਜਾਬੀ ਸਭਾ ਅਤੇ ਓਂਟਾਰਿਓ ਫਰੈਂਡਜ਼ ਕਲੱਬ ਵੱਲੋਂ ਕਵੀ ਦਰਬਾਰ ਆਯੋਜਿਤ ਯੁਵਾ ਸ਼ਕਤੀ ਦੇ ਸੰਕਲਪ ਨਾਲ ਨਸ਼ਾਮੁਕਤ ਬਣੇਗਾ ਹਰਿਆਣਾ: ਨਾਇਬ ਸਿੰਘ ਸੈਣੀ
ਮਨੋਰੰਜਨ Trending

ਗਲੋਬਲ ਆਰਟ ਕ੍ਰਿਏਸ਼ਨਜ਼ ਦੀ ਸ਼ਾਰਟ ਫ਼ਿਲਮ ‘ਪੀੜ (ਦਰਦ-ਏ-ਦਿਲ)’ ਦਾ ਚੰਡੀਗੜ੍ਹ ਵਿਖੇ ਸ਼ਾਨਦਾਰ ਪ੍ਰੀ-ਵਿਊ ਸ਼ੋਅ

ਚੰਡੀਗੜ੍ਹ: ਸਿਸਟਮ ਦੀਆਂ ਖ਼ਾਮੀਆਂ ਅਤੇ ਪ੍ਰਸ਼ਾਸਨਿਕ ਅਣਗਹਿਲੀ ‘ਤੇ ਤਿੱਖਾ ਕਟਾਖਸ਼ ਕਰਦੀ ਹੈ ਫ਼ਿਲਮ ‘ਪੀੜ’ਚੰਡੀਗੜ੍ਹ:ਗਲੋਬਲ ਆਰਟ ਕ੍ਰਿਏਸ਼ਨਜ਼ (Glow Bal Art Creations) ਦੀ ਤੀਸਰੀ ਸ਼ਾਰਟ ਫ਼ਿਲਮ ‘ਪੀੜ (ਦਰਦ-ਏ-ਦਿਲ)’ ਦਾ ਪ੍ਰੀ-ਵਿਊ ਸ਼ੋਅ ਚੰਡੀਗੜ੍ਹ ਦੇ ਇੱਕ ਨਾਮਵਰ ਹੋਟਲ ਵਿੱਚ ਸਫ਼ਲਤਾ ਪੂਰਵਕ ਕਰਵਾਇਆ ਗਿਆ।

ਇਹ ਫ਼ਿਲਮ ਸਮਾਜਿਕ ਤੌਰ ‘ਤੇ ਇੱਕ ਬੇਹੱਦ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਵਿਸ਼ੇ ‘ਤੇ ਆਧਾਰਿਤ ਹੈ, ਜੋ ਮੌਜੂਦਾ ਪ੍ਰਸ਼ਾਸਨਿਕ ਸਿਸਟਮ ਦੀਆਂ ਖ਼ਾਮੀਆਂ ਅਤੇ ਆਮ ਨਾਗਰਿਕਾਂ ਪ੍ਰਤੀ ਅਣਗਹਿਲੀ ਦੇ ਰਵੱਈਏ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ।ਫ਼ਿਲਮ ਦੀ ਕਹਾਣੀ ਮੁੱਖ ਤੌਰ ‘ਤੇ ਪੰਜਾਬ ਪੁਲਿਸ ਦੇ ਇੱਕ ਇਮਾਨਦਾਰ ਅਤੇ ਫ਼ਰਜ਼ਸ਼ਨਾਸ ਕਾਂਸਟੇਬਲ ਦੀ ਸਿਹਤ ਸਮੱਸਿਆ ਅਤੇ ਉਸਦੀਆਂ ਸਖ਼ਤ ਡਿਊਟੀਆਂ ਦੇ ਦੁਆਲੇ ਘੁੰਮਦੀ ਹੈ, ਜੋ ਦਰਸ਼ਕਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ।ਇਸ ਫ਼ਿਲਮ ਦੇ ਨਿਰਮਾਤਾ ਇੰਦਰਜੀਤ ਕੌਰ ਬੱਲ ਹਨ, ਜਦਕਿ ਫ਼ਿਲਮ ਦੀ ਸੰਵੇਦਨਸ਼ੀਲ ਕਹਾਣੀ ਅਤੇ ਦਮਦਾਰ ਸੰਵਾਦ ਪ੍ਰਸਿੱਧ ਲੇਖਕ ਡਾ. ਮਨਜੀਤ ਸਿੰਘ ਬੱਲ ਨੇ ਲਿਖੇ ਹਨ।

ਲੰਮਾ ਨਿਰਦੇਸ਼ਨ ਅਤੇ ਅਦਾਕਾਰੀ ਦਾ ਤਜਰਬਾ ਰੱਖਣ ਵਾਲੇ ਡਾਇਰੈਕਟਰ ਸੋਮ ਸਹੋਤਾ ਨੇ ਇਸ ਫ਼ਿਲਮ ਦਾ ਬਿਹਤਰੀਨ ਨਿਰਦੇਸ਼ਨ ਕਰਨ ਦੇ ਨਾਲ-ਨਾਲ ਇਸਦੀ ਪਟਕਥਾ (ਸਕ੍ਰੀਨ-ਪਲੇ) ਵੀ ਖ਼ੁਦ ਤਿਆਰ ਕੀਤੀ ਹੈ।ਫ਼ਿਲਮ ਵਿੱਚ ਮੁੱਖ ਭੂਮਿਕਾਵਾਂ ਨਿਭਾਉਣ ਵਾਲੇ ਅਦਾਕਾਰਾਂ ਗੁਲਸ਼ਨ ਸੋਨੀ, ਗੁਰਵਿੰਦਰ ਸਿੰਘ ਮੁਲਤਾਨੀ ਅਤੇ ਬੀ.ਐਨ. ਸ਼ਰਮਾ ਨੇ ਆਪਣੀ ਅਦਾਕਾਰੀ ਨਾਲ ਫ਼ਿਲਮ ਨੂੰ ਚਾਰ ਚੰਦ ਲਗਾਏ ਹਨ। ਇਹਨਾਂ ਤੋਂ ਇਲਾਵਾ ਸਾਥੀ ਕਲਾਕਾਰਾਂ ਵਿੱਚ ਭਰਪੂਰ ਸਿੰਘ, ਅਨੁਰਾਧਾ ਸ਼ਰਮਾ, ਆਰਤੀ ਬੇਦੀ, ਜੋਰਾ ਸਿੰਘ ਬੱਲ, ਕਿਸ਼ੋਰ ਸ਼ਰਮਾ, ਪੀ.ਪੀ. ਸਿੰਘ, ਬਲਦੇਵ ਸਨੌਰੀ, ਦਰਸ਼ਨ ਸਿੰਘ ਤਿਉਣਾ ਅਤੇ ਕੁਲਦੀਪ ਕਾਜਲ ਨੇ ਅਹਿਮ ਭੂਮਿਕਾ ਨਿਭਾਈ ਹੈ। ਬਾਲ ਕਲਾਕਾਰਾਂ ਵਜੋਂ ਹਰਸਿਮਰਨ ਸਹੋਤਾ, ਗੁਲਾਬ ਬੱਲ ਅਤੇ ਉਮੀਦ ਬੱਲ ਨੇ ਬਹੁਤ ਹੀ ਉਮਦਾ ਕਾਰਗੁਜ਼ਾਰੀ ਦਿਖਾਈ ਹੈ।

ਫ਼ਿਲਮ ਦੀ ਸ਼ਾਨਦਾਰ ਸਿਨੇਮਾਟੋਗ੍ਰਾਫੀ ਡੀ.ਓ.ਪੀ. ਦਿਆਲ ਕਿਸ਼ਨ ਵੱਲੋਂ ਕੀਤੀ ਗਈ ਹੈ ਅਤੇ ਇਸਦਾ ਰੂਹਾਨੀ ਤੇ ਪ੍ਰਭਾਵਸ਼ਾਲੀ ਸੰਗੀਤ ਯਾਕੂਬ ਮਾਝੇ ਵਾਲੇ ਨੇ ਤਿਆਰ ਕੀਤਾ ਹੈ।ਪ੍ਰੀ-ਵਿਊ ਸ਼ੋਅ ਦੌਰਾਨ ਹਾਜ਼ਰ ਮਹਿਮਾਨਾਂ ਨੇ ਫ਼ਿਲਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਪੀੜ (ਦਰਦ-ਏ-ਦਿਲ)’ ਸਿਰਫ਼ ਇੱਕ ਸ਼ਾਰਟ ਫ਼ਿਲਮ ਨਹੀਂ ਹੈ, ਬਲਕਿ ਇਹ ਸਮਾਜ ਦਾ ਉਹ ਆਈਨਾ ਹੈ ਜੋ ਦੁਨੀਆ ਭਰ ਦੇ ਦਰਸ਼ਕਾਂ ਵਿੱਚ ਇੱਕ ਡੂੰਘੀ ਸੋਚ, ਉਸਾਰੂ ਬਹਿਸ ਅਤੇ ਭਾਵਨਾਤਮਕ ਸਾਂਝ ਪੈਦਾ ਕਰੇਗੀ। ਫ਼ਿਲਮ ਜਲਦੀ ਹੀ ਆਮ ਦਰਸ਼ਕਾਂ ਦੇ ਰੂ-ਬ-ਰੂ ਕੀਤੀ ਜਾਵੇਗੀ।

0 Comments