Tuesday, 06 October 2026
Breaking News
ਏਸ਼ੀਅਨ ਗੇਮਜ਼ 'ਚ ਹਰਿਆਣਾ ਦੇ ਖਿਡਾਰੀਆਂ ਦੀ ਸੁਨਹਿਰੀ ਚਮਕ, ਦੇਸ਼ ਦਾ ਵਧਾਇਆ ਮਾਣ - ਡਾ. ਅਰਵਿੰਦ ਸ਼ਰਮਾ ਖੇਡਾਂ ਰਾਹੀਂ ਨੌਜਵਾਨਾਂ ਨੂੰ ਸਿਹਤ, ਅਨੁਸ਼ਾਸਨ ਅਤੇ ਰਾਸ਼ਟਰ ਨਿਰਮਾਣ ਨਾਲ ਜੋੜਨ ’ਤੇ ਜ਼ੋਰ ਦੇ ਰਹੀ ਹੈ ਸਰਕਾਰ: ਮੁੱਖ ਮੰਤਰੀ ਗਲੋਬਲ ਆਰਟ ਕ੍ਰਿਏਸ਼ਨਜ਼ ਦੀ ਸ਼ਾਰਟ ਫ਼ਿਲਮ ‘ਪੀੜ (ਦਰਦ-ਏ-ਦਿਲ)’ ਦਾ ਚੰਡੀਗੜ੍ਹ ਵਿਖੇ ਸ਼ਾਨਦਾਰ ਪ੍ਰੀ-ਵਿਊ ਸ਼ੋਅ ਡੇਰਾਬੱਸੀ ਦੇ ਪਿੰਡ ਸੁੰਡਰਾ ਵਿੱਚ ਸਿਹਤ ਵਿਭਾਗ ਦੀ ਵੱਡੀ ਛਾਪੇਮਾਰੀ ਹਰਿਆਣਾ ਵਿਕਾਸ, ਰੁਜ਼ਗਾਰ ਅਤੇ ਜਨ-ਕਲਿਆਣ ਵਿੱਚ ਅੱਗੇ ਵਧ ਰਿਹਾ ਹੈ, ਪੰਜਾਬ ਨੂੰ ਵੀ ਚਾਹੀਦੀ ਹੈ ਪਾਰਦਰਸ਼ੀ ਅਤੇ ਵਿਕਾਸ-ਮੁਖੀ ਸਰਕਾਰ: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕਿਸ਼ਾਊ ਸਮਝੌਤੇ ਨੇ ਪੰਜਾਬ ਨੂੰ ਮੁੜ ਯਮੁਨਾ ਤੋਂ ਬਾਹਰ ਰੱਖਿਆ; ਮੇਜ਼ ਤੇ ਕੁਰਸੀ ਪੰਜਾਬ ਦਾ ਹੱਕ ਹੈ: ਕੇਬੀਐਸ ਸਿੱਧੂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਦੀਆਂ ਅਦਾਲਤਾਂ ਵਿੱਚ ਨੈਸ਼ਨਲ ਲੋਕ ਅਦਾਲਤ ਦਾ ਸਫਲ ਆਯੋਜਨ SSOC FAZILKA BUSTS CROSS-BORDER DRUG AND ARMS SMUGGLING NETWORK IN TWO SEPARATE OPERATIONS ਜਗਤ ਪੰਜਾਬੀ ਸਭਾ ਅਤੇ ਓਂਟਾਰਿਓ ਫਰੈਂਡਜ਼ ਕਲੱਬ ਵੱਲੋਂ ਕਵੀ ਦਰਬਾਰ ਆਯੋਜਿਤ ਯੁਵਾ ਸ਼ਕਤੀ ਦੇ ਸੰਕਲਪ ਨਾਲ ਨਸ਼ਾਮੁਕਤ ਬਣੇਗਾ ਹਰਿਆਣਾ: ਨਾਇਬ ਸਿੰਘ ਸੈਣੀ
ਅੰਤਰਰਾਸ਼ਟਰੀ Trending

ਜਗਤ ਪੰਜਾਬੀ ਸਭਾ ਅਤੇ ਓਂਟਾਰਿਓ ਫਰੈਂਡਜ਼ ਕਲੱਬ ਵੱਲੋਂ ਕਵੀ ਦਰਬਾਰ ਆਯੋਜਿਤ

ਦਰਸ਼ਨ ਸਿੰਘ ਧਾਲੀਵਾਲ ਦੁਆਰਾ ਸਭਾ ਲਈ ਐਲਾਨੀ 15 ਹਜਾਰ ਡਾਲਰ ਦੀ ਸਹਾਇਤਾ ਰਾਸ਼ੀ ਪ੍ਰਾਪਤ ਕੀਤੀ

ਹਰਦੇਵ ਚੌਹਾਨ /ਬਰੈਂਪਟਨ 

ਜਗਤ ਪੰਜਾਬੀ ਸਭਾ ਕੈਨੇਡਾ ਅਤੇ ਓਂਟਾਰਿਓ ਫਰੈਂਡਜ਼ ਕਲੱਬ ਵੱਲੋਂ ਜਗਤ ਪੰਜਾਬੀ ਸਭਾ ਦੇ ਦਫ਼ਤਰ, 134 ਕੈਨੇਡੀ ਰੋਡ ਸਾਊਥ, ਬਰੈਂਪਟਨ ਵਿਖੇ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਕਵੀਆਂ ਅਤੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਕਵੀ ਦਰਬਾਰ ਦੇ ਮੁੱਖ ਮਹਿਮਾਨ ਉੱਘੇ ਲੇਖਕ ਅਤੇ ਸੰਪਾਦਕ ਪਾਲ ਸਿੰਘ ਨੌਲੀ ਸਨ। ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਵਿੱਚ ਵਾਤਾਵਰਨ ਦੀ ਸੰਭਾਲ ਅਤੇ ਦਰਿਆਵਾਂ ਦੇ ਪਾਣੀਆਂ ਨਾਲ ਸਬੰਧਤ ਗੰਭੀਰ ਮੁੱਦਿਆਂ ਬਾਰੇ ਵਿਚਾਰ ਸਾਂਝੇ ਕੀਤੇ।

ਸਮਾਗਮ ਵਿੱਚ ਅਮਰ ਸਿੰਘ ਭੁੱਲਰ, ਸਰਪ੍ਰਸਤ ਜਗਤ ਪੰਜਾਬੀ ਸਭਾ, ਸਰਦੂਲ ਸਿੰਘ ਥਿਆੜਾ, ਪ੍ਰਧਾਨ ਜਗਤ ਪੰਜਾਬੀ ਸਭਾ, ਸੰਤੋਖ ਸਿੰਘ ਸੰਧੂ, ਪ੍ਰਧਾਨ ਓਂਟਾਰਿਓ ਫਰੈਂਡਜ਼ ਕਲੱਬ, ਅਜੈਬ ਸਿੰਘ ਚੱਠਾ, ਚੇਅਰਮੈਨ ਜਗਤ ਪੰਜਾਬੀ ਸਭਾ ਅਤੇ ਅਮਰੀਕ ਸਿੰਘ ਗੋਗਨਾ, ਸਰਪ੍ਰਸਤ ਓਂਟਾਰਿਓ ਫਰੈਂਡਜ਼ ਕਲੱਬ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ।

ਨਾਮਵਰ ਸ਼ਾਇਰ ਜਸਪਾਲ ਦੇਸੂਵੀ ਦੀ ਸੰਚਾਲਨਾ ਹੇਠ ਕਵੀ ਦਰਬਾਰ ਦੌਰਾਨ ਡਾ. ਕੁਲਦੀਪ ਕੌਰ ਗਿੱਲ, ਹਰਜੀਤ ਕੌਰ ਗਿੱਲ, ਮਨਿੰਦਰਜੀਤ ਕੌਰ ਪੂਰਨ, ਗੁਰਮੇਲ ਸਿੰਘ ਢਿੱਲੋਂ, ਕਰਤਾਰ ਸਿੰਘ ਔਲਖ, ਰੂਬੀ ਕਰਤਾਰਪੁਰੀ, ਹਰਜੀਤ ਕੌਰ, ਪ੍ਰਭਜੋਤ ਸਿੰਘ ਰਠੌਰ, ਪਿਆਰਾ ਸਿੰਘ ਕੁੱਦੋਵਾਲ ਤੇ ਰਮਿੰਦਰ ਵਾਲੀਆ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਦਾ ਮਨ ਮੋਹਿਆ।
ਸਮਾਗਮ ਦੌਰਾਨ ਨਛੱਤਰ ਸਿੰਘ ਮਾਨ ਤੇ ਭੁਪਿੰਦਰ ਸਿਘ ਬਾਜਵਾ, ਮੁੱਖ ਸਲਾਹਕਾਰ ਜਗਤ ਪੰਜਾਬੀ ਸਭਾ
ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਅਮਰ ਸਿੰਘ ਭੁੱਲਰ ਵੱਲੋਂ ਦਰਸ਼ਨ ਸਿੰਘ ਧਾਲੀਵਾਲ ਦੁਆਰਾ ਐਲਾਨੀ ਗਈ 15,000 ਡਾਲਰ ਦੀ ਸਹਾਇਤਾ ਰਾਸ਼ੀ ਦਾ ਡਰਾਫਟ ਚੇਅਰਮੈਨ ਅਜੈਬ ਸਿੰਘ ਚੱਠਾ ਨੂੰ ਸੌਂਪਿਆ ਗਿਆ। ਇਸ ਮੌਕੇ ਉਨਾਂ ਦੀ ਸ਼ੌਰਟ ਮੂਵੀ ‘ਟੀਚਰ’ ਨੇ ਵੀ ਵਾਹਵਾ ਪ੍ਰਸੰਸਾ ਖੱਟੀ।dh

0 Comments