Saturday, 17 October 2026
Breaking News
ਸੁਖਨਾ ਦਾ ‘ਰਾਮਸਰ’ ਟੈਗ ਈਰਾਨ ਤੋਂ ਆਇਆ, ਅੰਮ੍ਰਿਤਸਰ ਦੇ ਪਵਿੱਤਰ ਰਾਮਸਰ ਸਰੋਵਰ ਤੋਂ ਨਹੀਂ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਨੂੰ ਗਿਆਰਾਂ ਸਾਲ, ਇੱਕ ਵੀ ਦੋਸ਼ ਤੈਅ ਨਹੀਂ: ਕਰਨ ਬੀਰ ਸਿੰਘ ਸਿੱਧੂ ਵੱਲੋਂ ਕੇਂਦਰ–ਸੂਬਾ ਕਮੇਟੀ ਅਤੇ ਸੁਤੰਤਰ ਵਿਸ਼ੇਸ਼ ਸਰਕਾਰੀ ਵਕੀਲ ਦੀ ਮੰਗ ਏਸ਼ੀਅਨ ਗੇਮਜ਼ 'ਚ ਹਰਿਆਣਾ ਦੇ ਖਿਡਾਰੀਆਂ ਦੀ ਸੁਨਹਿਰੀ ਚਮਕ, ਦੇਸ਼ ਦਾ ਵਧਾਇਆ ਮਾਣ - ਡਾ. ਅਰਵਿੰਦ ਸ਼ਰਮਾ ਖੇਡਾਂ ਰਾਹੀਂ ਨੌਜਵਾਨਾਂ ਨੂੰ ਸਿਹਤ, ਅਨੁਸ਼ਾਸਨ ਅਤੇ ਰਾਸ਼ਟਰ ਨਿਰਮਾਣ ਨਾਲ ਜੋੜਨ ’ਤੇ ਜ਼ੋਰ ਦੇ ਰਹੀ ਹੈ ਸਰਕਾਰ: ਮੁੱਖ ਮੰਤਰੀ ਗਲੋਬਲ ਆਰਟ ਕ੍ਰਿਏਸ਼ਨਜ਼ ਦੀ ਸ਼ਾਰਟ ਫ਼ਿਲਮ ‘ਪੀੜ (ਦਰਦ-ਏ-ਦਿਲ)’ ਦਾ ਚੰਡੀਗੜ੍ਹ ਵਿਖੇ ਸ਼ਾਨਦਾਰ ਪ੍ਰੀ-ਵਿਊ ਸ਼ੋਅ ਡੇਰਾਬੱਸੀ ਦੇ ਪਿੰਡ ਸੁੰਡਰਾ ਵਿੱਚ ਸਿਹਤ ਵਿਭਾਗ ਦੀ ਵੱਡੀ ਛਾਪੇਮਾਰੀ ਹਰਿਆਣਾ ਵਿਕਾਸ, ਰੁਜ਼ਗਾਰ ਅਤੇ ਜਨ-ਕਲਿਆਣ ਵਿੱਚ ਅੱਗੇ ਵਧ ਰਿਹਾ ਹੈ, ਪੰਜਾਬ ਨੂੰ ਵੀ ਚਾਹੀਦੀ ਹੈ ਪਾਰਦਰਸ਼ੀ ਅਤੇ ਵਿਕਾਸ-ਮੁਖੀ ਸਰਕਾਰ: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕਿਸ਼ਾਊ ਸਮਝੌਤੇ ਨੇ ਪੰਜਾਬ ਨੂੰ ਮੁੜ ਯਮੁਨਾ ਤੋਂ ਬਾਹਰ ਰੱਖਿਆ; ਮੇਜ਼ ਤੇ ਕੁਰਸੀ ਪੰਜਾਬ ਦਾ ਹੱਕ ਹੈ: ਕੇਬੀਐਸ ਸਿੱਧੂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਦੀਆਂ ਅਦਾਲਤਾਂ ਵਿੱਚ ਨੈਸ਼ਨਲ ਲੋਕ ਅਦਾਲਤ ਦਾ ਸਫਲ ਆਯੋਜਨ SSOC FAZILKA BUSTS CROSS-BORDER DRUG AND ARMS SMUGGLING NETWORK IN TWO SEPARATE OPERATIONS
ਪੰਜਾਬ Trending

ਅਗਾਂਹਵਧੂ ਕਿਸਾਨ ਤੇ ਪੰਜਾਬੀ ਲੇਖਕ ਸ. ਮਹਿੰਦਰ ਸਿੰਘ ਦੁਸਾਂਝ ਦੇ ਸਦੀਵੀ ਵਿਛੋੜੇ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ: ਅਗਾਂਹਵਧੂ ਕਿਸਾਨ, ਪੰਜਾਬੀ ਲੇਖਕ ਅਤੇ ਲਿਖਾਰੀ ਸਭਾ ਜਗਤਪੁਰ ਦੇ ਬਾਨੀ ਸ. ਮਹਿੰਦਰ ਸਿੰਘ ਦੁਸਾਂਝ ਦੇ ਸਦੀਵੀ ਵਿਛੋੜੇ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਡੂੰਘੇ ਦੁੱਖ ਅਤੇ ਗਹਿਰੀ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਹੈ। ਸਭਾ ਨੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ, ਸਨੇਹੀਆਂ ਅਤੇ ਸਾਹਿਤਕ ਸਾਥੀਆਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

ਇੱਥੋਂ ਜਾਰੀ ਬਿਆਨ ਵਿੱਚ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਸ. ਮਹਿੰਦਰ ਸਿੰਘ ਦੁਸਾਂਝ ਦਾ ਵਿਛੋੜਾ ਪੰਜਾਬੀ ਸਾਹਿਤ, ਕਿਸਾਨੀ ਅਤੇ ਪੇਂਡੂ ਸਮਾਜ ਲਈ ਇੱਕ ਵੱਡਾ ਘਾਟਾ ਹੈ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਵੀ ਰਹੇ ਅਤੇ ਸਾਹਿਤਕ ਸਰਗਰਮੀਆਂ ਨੂੰ ਪਿੰਡਾਂ ਤੱਕ ਲਿਜਾਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ।

ਸ. ਦੁਸਾਂਝ ਨੇ ‘ਦਿਸ਼ਾ’, ‘ਕਿਰਤ ਨਾਲ ਜੁੜੇ ਰਿਸ਼ਤੇ’, ‘ਰੌਸ਼ਨੀ ਦੀ ਭਾਲ’ ਅਤੇ ‘ਯਾਦਾਂ ਪਾਕਿਸਤਾਨ ਦੀਆਂ’ ਵਰਗੀਆਂ ਰਚਨਾਵਾਂ ਰਾਹੀਂ ਪੰਜਾਬੀ ਸਾਹਿਤ ਨੂੰ ਆਪਣੀ ਸਿਰਜਣਾਤਮਕ ਦੇਣ ਦਿੱਤੀ। ਉਨ੍ਹਾਂ ਨੇ ਲਿਖਾਰੀ ਸਭਾ ਜਗਤਪੁਰ ਦੀ ਸਥਾਪਨਾ ਕਰਕੇ ਪੇਂਡੂ ਸਾਹਿਤਕ ਲਾਇਬ੍ਰੇਰੀਆਂ, ਸਾਹਿਤ ਸਭਾਵਾਂ ਅਤੇ ਪਾਠਕ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ।

ਕੇਂਦਰੀ ਸਭਾ ਆਗੂਆਂ ਨੇ ਕਿਹਾ ਕਿ ਖੇਤੀਬਾੜੀ ਵਿੱਚ ਨਵੀਆਂ ਪਿਰਤਾਂ ਪਾਉਣ, ਪੇਂਡੂ ਵਿਕਾਸ, ਵਾਤਾਵਰਨ ਅਤੇ ਸਮਾਜ ਸੇਵਾ ਨਾਲ ਜੁੜਿਆ ਉਨ੍ਹਾਂ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣਿਆ ਰਹੇਗਾ। ਕੇਂਦਰੀ ਪੰਜਾਬੀ ਲੇਖਕ ਸਭਾ ਸ. ਮਹਿੰਦਰ ਸਿੰਘ ਦੁਸਾਂਝ ਦੀ ਯਾਦ ਨੂੰ ਸਤਿਕਾਰ ਸਹਿਤ ਨਮਨ ਕਰਦੀ ਹੈ।

0 Comments