Sunday, 15 November 2026
Breaking News
ਦਸਮ ਪਾਤਸ਼ਾਹ ਨੇ ਆਪਣਾ ਕਲਗੀ ਤੋੜਾ ਭਾਈ ਜੈਤਾ ਜੀ ਨੂੰ ਸੌਂਪਿਆ ਸੀ..... ਪੰਜਾਬ ਮੰਡੀ ਬੋਰਡ ਦੀ ਅੰਤਰਰਾਸ਼ਟੀ ਪੱਧਰ ਤੇ ਵੱਡੀ ਪ੍ਰਾਪਤੀ, ਮੁੱਖ ਦਫ਼ਤਰ ਵਿਖੇ ਮਨਾਇਆ ਜਸ਼ਨ 12 ਦਿਨਾਂ ਬਾਅਦ ਆਪਣੇ ਘਰ ਪਹੁੰਚੇ  ਰਣਜੀਤ ਸਿੰਘ ਤਰਖਾਣ ਮਾਜਰਾ, ਜਸਵੀਰ ਸਿੰਘ ਗੜ੍ਹੀ ਨੇ ਦੇਸੀ ਘਿਓ ਦਾ ਦੀਵਾ ਜਗਾ ਕੇ ਕਰਵਾਇਆ ਗ੍ਰਹਿ ਪ੍ਰਵੇਸ਼ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੇਂਡੂ ਚੌਕੀਦਾਰਾਂ ਨੂੰ ਦਿੱਤਾ ਦਿਵਾਲੀ ਦਾ ਤੋਹਫ਼ਾ, ਮਹੀਨਾਵਾਰ ਮਾਣਭੱਤਾ ਵਧਾ ਕੇ ਕੀਤਾ 15,221 ਰੁਪਏ ਦਾਜ ਦਾ ਸਮਾਨ' ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਮੁਸੀਬਤ ਵੇਲੇ ਸਾਲ ਭਰ ਲਈ ਅਮਰੀਕਾ ਭੱਜ ਗਿਆ ਸੀ: ਰਾਜਬੀਰ ਸਿੰਘ ਘੁੰਮਣ ਉੱਘੇ ਪੰਜਾਬੀ ਲੇਖਕਾਂ ਅਜਾਇਬ ਸਿੰਘ ਹੁੰਦਲ, ਗੁਰਨਾਮ ਢਿੱਲੋਂ ਅਤੇ ਰਘਬੀਰ ਸਿੰਘ ਭਰਤ ਦੇ ਵਿਛੋੜੇ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਮਾਤਾ ਮਨਸਾ ਦੇਵੀ ਮੰਦਰ ਵਿੱਚ ਕੀਤੀ ਪੂਜਾ-ਅਰਚਨਾ 23 ਅਕਤੂਬਰ ਤੋਂ ਸੂਰਜਕੁੰਡ ਵਿੱਚ ਸਜੇਗਾ ਦੀਵਾਲੀ ਮੇਲੇ ਦਾ ਸ਼ਾਨਦਾਰ ਰੰਗ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕਰਨਗੇ ਤੀਜੇ ਮੇਲੇ ਦਾ ਉਦਘਾਟਨ ਮਹਾਰਾਜਾ ਸ਼ੂਰਸੈਨੀ ਮਹਾਨ ਯੋਧਾ, ਕੁਸ਼ਲ ਪ੍ਰਸ਼ਾਸਕ ਅਤੇ ਨਿਆਂਪਸੰਦ ਸ਼ਾਸਕ ਸਨ : ਨਾਇਬ ਸਿੰਘ ਸੈਣੀ ਸੁਖਨਾ ਦਾ ‘ਰਾਮਸਰ’ ਟੈਗ ਈਰਾਨ ਤੋਂ ਆਇਆ, ਅੰਮ੍ਰਿਤਸਰ ਦੇ ਪਵਿੱਤਰ ਰਾਮਸਰ ਸਰੋਵਰ ਤੋਂ ਨਹੀਂ
ਪੰਜਾਬ Trending

ਭਾਰਤ-ਪਾਕਿ ਵੰਡ ਵਿੱਚ ਸ਼ਹੀਦ ਪਰਿਵਾਰ ਕੋ ਸ਼ਰਧਾਸੁਮਨ ਅਰਪਿਤ ਕੀਤੇੇ

ਹਰ ਸਾਲ ਸ੍ਰੀ ਸਨਾਤਨ ਧਰਮ ਸੇਵਾ ਸੰਘ ਪੰਚਾਇਤ ਕੁਮ੍ਹਾਰੀ ਵਾਲਾ, ਤਹਿਸੀਲ ਪਾਕਪਟਨ, ਪਾਕਿਸਤਾਨ ਰਜਿ. ਫਾਜ਼ਿਲਕਾ ਵੱਲੋਂ ਅੱਜ ਦੇ ਦਿਨ ਸ਼ਰਧਾਂਜਲੀ ਸਮਾਰੋਹ ਕਰਵਾ ਕੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ।

ਫਾਜ਼ਿਲਕਾ:  ਭਾਰਤ-ਪਾਕਿਸਤਾਨ ਦੀ 1947 ਵਿੱਚ ਹੋਈ ਵੰਡ ਸਮੇਂ ਅੱਜ ਦੇ ਦਿਨ ਪਾਕਿਸਤਾਨ ਦੇ ਪਾਕਪਟਨ ਤਹਿਸੀਲ ਦੇ ਪਿੰਡ ਕੁਮ੍ਹਾਰੀ ਵਾਲਾ ਵਿੱਚ ਪਾਕਿਸਤਾਨੀਆਂ ਵੱਲੋਂ ਹਿੰਦੂਆਂ ਦਾ ਕਤਲੇਆਮ ਕੀਤਾ ਗਿਆ ਸੀ, ਜਿਸ ਦੌਰਾਨ ਕਈ ਪਰਿਵਾਰ ਸ਼ਹੀਦ ਹੋ ਗਏ ਸਨ, ਪਰ ਉਨ੍ਹਾਂ ਨੇ ਆਪਣਾ ਹਿੰਦੂ ਧਰਮ ਨਹੀਂ ਛੱਡਿਆ। ਅੱਜ ਫਾਜ਼ਿਲਕਾ ਦੇ ਸ੍ਰੀ ਰਾਮ ਸੰਕੀਰਤਨ ਸਭਾ ਮੰਦਰ ਵਿੱਚ ਸ੍ਰੀ ਰਾਮ ਚਰਿਤ ਮਾਨਸ ਦਾ ਪਾਠ ਅਤੇ ਹਵਨ ਯੱਗ ਕਰਵਾ ਕੇ ਕਤਲੇਆਮ ਵਿੱਚ ਸ਼ਹੀਦ ਹੋਏ ਪਰਿਵਾਰਾਂ ਨੂੰ ਸ਼ਰਧਾ ਸੁਮਨ ਭੇਟ ਕੀਤੇ ਗਏ।

ਜਾਣਕਾਰੀ ਦਿੰਦਿਆਂ ਸਮਾਜ ਸੇਵਕ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਸ੍ਰੀ ਸਨਾਤਨ ਧਰਮ ਸੇਵਾ ਸੰਘ ਪੰਚਾਇਤ ਕੁਮ੍ਹਾਰੀ ਵਾਲਾ, ਤਹਿਸੀਲ ਪਾਕਪਟਨ, ਪਾਕਿਸਤਾਨ ਰਜਿ. ਫਾਜ਼ਿਲਕਾ ਵੱਲੋਂ ਅੱਜ ਦੇ ਦਿਨ ਸ਼ਰਧਾਂਜਲੀ ਸਮਾਰੋਹ ਕਰਵਾ ਕੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਵੰਡ ਸਮੇਂ ਪਾਕਿਸਤਾਨ ਦੇ ਇਸ ਪਿੰਡ ਕੁਮ੍ਹਾਰੀ ਵਾਲਾ ਵਿੱਚ ਖੂੰਖਾਰ ਡਾਕੂ ਜੱਗਾ ਆ ਕੇ ਹਿੰਦੂਆਂ ਨੂੰ ਲਲਕਾਰਨ ਲੱਗਾ ਕਿ ਜੇਕਰ ਪਾਕਿਸਤਾਨ ਵਿੱਚ ਰਹਿਣਾ ਹੈ ਤਾਂ ਮੁਸਲਮਾਨ ਬਣਨਾ ਪਵੇਗਾ। ਉਸ ਸਮੇਂ ਕਾਲੜਾ ਪਰਿਵਾਰ ਦੇ ਜੱਟੂ ਰਾਮ ਨੇ ਡਾਕੂਆਂ ਨੂੰ ਲਲਕਾਰਦਿਆਂ ਬੰਦੂਕ ਨਾਲ ਫਾਇਰ ਕਰਕੇ ਭਜਾ ਦਿੱਤਾ। ਬਾਅਦ ਵਿੱਚ ਮੁਸਲਮਾਨਾਂ ਨੇ ਹਿੰਦੂ ਪਰਿਵਾਰਾਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ, ਜਿਸ ਕਾਰਨ ਕਾਲੜਾ ਪਰਿਵਾਰ ਦੇ ਕਈ ਲੋਕ ਸ਼ਹੀਦ ਹੋ ਗਏ। ਕਈ ਪਰਿਵਾਰਾਂ ਨੇ ਖੂਹਾਂ ਵਿੱਚ ਛਾਲਾਂ ਮਾਰ ਕੇ ਆਪਣੀ ਜਾਨ ਦੇ ਦਿੱਤੀ, ਪਰ ਧਰਮ ਨਹੀਂ ਬਦਲਿਆ।

ਉਨ੍ਹਾਂ ਕਿਹਾ ਕਿ ਅੱਜ ਹੀ ਦੇ ਦਿਨ ਫਾਜ਼ਿਲਕਾ-ਸੁਲੇਮਾਨਕੀ ਸੜਕ ’ਤੇ ਹਿੰਦੂਆਂ ਦੀਆਂ ਲਾਸ਼ਾਂ ਵਿਛੀਆਂ ਪਈਆਂ ਸਨ। ਸ੍ਰੀ ਸਨਾਤਨ ਧਰਮ ਸੇਵਾ ਸੰਘ ਕੁਮ੍ਹਾਰੀ ਵਾਲਾ (ਹੁਣ ਪਾਕਿਸਤਾਨ ਵਿੱਚ) ਪੰਚਾਇਤ ਰਜਿ. ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਨੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕੀਤੀ। ਇਸ ਉਪਰੰਤ ਲੰਗਰ ਦਾ ਪ੍ਰਸਾਦ ਵਰਤਾਇਆ ਗਿਆ।

0 Comments