Thursday, 27 August 2026
Breaking News
ਹਰਿਆਣਾ ਵਿਧਾਨ ਸਭਾ ਵਿੱਚ ਵਿਛੜੇ ਸਾਬਕਾ ਵਿਧਾਇਕਾਂ, ਸ਼ਹੀਦ ਜਵਾਨਾਂ ਅਤੇ ਹਾਦਸਿਆਂ ਵਿੱਚ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਪੰਜਾਬ ਮੰਡੀ ਬੋਰਡ ਦੇ ਵਿਹੜੇ ਮਨਾਇਆ ਤੀਆਂ ਦਾ ਤਿਉਹਾਰ ਭਾਰਤ-ਪਾਕਿ ਵੰਡ ਵਿੱਚ ਸ਼ਹੀਦ ਪਰਿਵਾਰ ਕੋ ਸ਼ਰਧਾਸੁਮਨ ਅਰਪਿਤ ਕੀਤੇੇ ਪੰਜਾਬ ਦੇ ਮੁੱਖ ਮੰਤਰੀ ਸਿਰਫ਼ ਚੁਟਕਲੇ ਸੁਣਾ ਕੇ ਟਾਈਮ ਪਾਸ ਕਰ ਰਹੇ ਹਨ : ਨਾਇਬ ਸਿੰਘ ਸੈਣੀ ਧਰਮਪਾਲ ਉਪਾਸ਼ਕ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ ਹਰਿਆਣਾ ਵਿੱਚ 6 ਆਈ.ਏ.ਐਸ., 10 ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ 'ਤੇ ਨਸ਼ਾ ਵੇਚਣ ਵਾਲਿਆਂ ਨੂੰ ਬਾਹਰ ਕਰਾਂਗੇ - ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਹਰਿਆਣਾ ਅਤੇ ਪੰਜਾਬ ਦੇ ਰਾਜਪਾਲਾਂ ਸਮੇਤ ਕੇਂਦਰੀ ਮੰਤਰੀਆਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਕੀਤੀ ਸ਼ਿਸ਼ਟਾਚਾਰ ਮੁਲਾਕਾਤ ਗਊਂ ਸੇਵਾ, ਖੇਡਾਂ ਅਤੇ ਪਾਰਦਰਸ਼ੀ ਸੁਸ਼ਾਸਨ ਹਰਿਆਣਾ ਦੀ ਹੈ ਪਛਾਣ; ਨਸ਼ਿਆਂ ਵਿਰੁੱਧ ਸਰਕਾਰ ਦਾ ਸਖ਼ਤ ਪ੍ਰਹਾਰ ਹੈ ਜਾਰੀ - ਮੁੱਖ ਮੰਤਰੀ ਵਿਧਾਨ ਸਭਾ ਸਪੀਕਰ ਹਰਵਿੰਦਰ ਕਲਿਆਣ ਅਤੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਬਸਤਾੜਾ ਮਹਿਲਾ ਕਾਲਜ ਦਾ ਕੀਤਾ ਅਚਨਚੇਤ ਨਿਰੀਖਣ
ਪੰਜਾਬ Trending

ਭਾਰਤ-ਪਾਕਿ ਵੰਡ ਵਿੱਚ ਸ਼ਹੀਦ ਪਰਿਵਾਰ ਕੋ ਸ਼ਰਧਾਸੁਮਨ ਅਰਪਿਤ ਕੀਤੇੇ

ਹਰ ਸਾਲ ਸ੍ਰੀ ਸਨਾਤਨ ਧਰਮ ਸੇਵਾ ਸੰਘ ਪੰਚਾਇਤ ਕੁਮ੍ਹਾਰੀ ਵਾਲਾ, ਤਹਿਸੀਲ ਪਾਕਪਟਨ, ਪਾਕਿਸਤਾਨ ਰਜਿ. ਫਾਜ਼ਿਲਕਾ ਵੱਲੋਂ ਅੱਜ ਦੇ ਦਿਨ ਸ਼ਰਧਾਂਜਲੀ ਸਮਾਰੋਹ ਕਰਵਾ ਕੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ।

ਫਾਜ਼ਿਲਕਾ:  ਭਾਰਤ-ਪਾਕਿਸਤਾਨ ਦੀ 1947 ਵਿੱਚ ਹੋਈ ਵੰਡ ਸਮੇਂ ਅੱਜ ਦੇ ਦਿਨ ਪਾਕਿਸਤਾਨ ਦੇ ਪਾਕਪਟਨ ਤਹਿਸੀਲ ਦੇ ਪਿੰਡ ਕੁਮ੍ਹਾਰੀ ਵਾਲਾ ਵਿੱਚ ਪਾਕਿਸਤਾਨੀਆਂ ਵੱਲੋਂ ਹਿੰਦੂਆਂ ਦਾ ਕਤਲੇਆਮ ਕੀਤਾ ਗਿਆ ਸੀ, ਜਿਸ ਦੌਰਾਨ ਕਈ ਪਰਿਵਾਰ ਸ਼ਹੀਦ ਹੋ ਗਏ ਸਨ, ਪਰ ਉਨ੍ਹਾਂ ਨੇ ਆਪਣਾ ਹਿੰਦੂ ਧਰਮ ਨਹੀਂ ਛੱਡਿਆ। ਅੱਜ ਫਾਜ਼ਿਲਕਾ ਦੇ ਸ੍ਰੀ ਰਾਮ ਸੰਕੀਰਤਨ ਸਭਾ ਮੰਦਰ ਵਿੱਚ ਸ੍ਰੀ ਰਾਮ ਚਰਿਤ ਮਾਨਸ ਦਾ ਪਾਠ ਅਤੇ ਹਵਨ ਯੱਗ ਕਰਵਾ ਕੇ ਕਤਲੇਆਮ ਵਿੱਚ ਸ਼ਹੀਦ ਹੋਏ ਪਰਿਵਾਰਾਂ ਨੂੰ ਸ਼ਰਧਾ ਸੁਮਨ ਭੇਟ ਕੀਤੇ ਗਏ।

ਜਾਣਕਾਰੀ ਦਿੰਦਿਆਂ ਸਮਾਜ ਸੇਵਕ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਸ੍ਰੀ ਸਨਾਤਨ ਧਰਮ ਸੇਵਾ ਸੰਘ ਪੰਚਾਇਤ ਕੁਮ੍ਹਾਰੀ ਵਾਲਾ, ਤਹਿਸੀਲ ਪਾਕਪਟਨ, ਪਾਕਿਸਤਾਨ ਰਜਿ. ਫਾਜ਼ਿਲਕਾ ਵੱਲੋਂ ਅੱਜ ਦੇ ਦਿਨ ਸ਼ਰਧਾਂਜਲੀ ਸਮਾਰੋਹ ਕਰਵਾ ਕੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਵੰਡ ਸਮੇਂ ਪਾਕਿਸਤਾਨ ਦੇ ਇਸ ਪਿੰਡ ਕੁਮ੍ਹਾਰੀ ਵਾਲਾ ਵਿੱਚ ਖੂੰਖਾਰ ਡਾਕੂ ਜੱਗਾ ਆ ਕੇ ਹਿੰਦੂਆਂ ਨੂੰ ਲਲਕਾਰਨ ਲੱਗਾ ਕਿ ਜੇਕਰ ਪਾਕਿਸਤਾਨ ਵਿੱਚ ਰਹਿਣਾ ਹੈ ਤਾਂ ਮੁਸਲਮਾਨ ਬਣਨਾ ਪਵੇਗਾ। ਉਸ ਸਮੇਂ ਕਾਲੜਾ ਪਰਿਵਾਰ ਦੇ ਜੱਟੂ ਰਾਮ ਨੇ ਡਾਕੂਆਂ ਨੂੰ ਲਲਕਾਰਦਿਆਂ ਬੰਦੂਕ ਨਾਲ ਫਾਇਰ ਕਰਕੇ ਭਜਾ ਦਿੱਤਾ। ਬਾਅਦ ਵਿੱਚ ਮੁਸਲਮਾਨਾਂ ਨੇ ਹਿੰਦੂ ਪਰਿਵਾਰਾਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ, ਜਿਸ ਕਾਰਨ ਕਾਲੜਾ ਪਰਿਵਾਰ ਦੇ ਕਈ ਲੋਕ ਸ਼ਹੀਦ ਹੋ ਗਏ। ਕਈ ਪਰਿਵਾਰਾਂ ਨੇ ਖੂਹਾਂ ਵਿੱਚ ਛਾਲਾਂ ਮਾਰ ਕੇ ਆਪਣੀ ਜਾਨ ਦੇ ਦਿੱਤੀ, ਪਰ ਧਰਮ ਨਹੀਂ ਬਦਲਿਆ।

ਉਨ੍ਹਾਂ ਕਿਹਾ ਕਿ ਅੱਜ ਹੀ ਦੇ ਦਿਨ ਫਾਜ਼ਿਲਕਾ-ਸੁਲੇਮਾਨਕੀ ਸੜਕ ’ਤੇ ਹਿੰਦੂਆਂ ਦੀਆਂ ਲਾਸ਼ਾਂ ਵਿਛੀਆਂ ਪਈਆਂ ਸਨ। ਸ੍ਰੀ ਸਨਾਤਨ ਧਰਮ ਸੇਵਾ ਸੰਘ ਕੁਮ੍ਹਾਰੀ ਵਾਲਾ (ਹੁਣ ਪਾਕਿਸਤਾਨ ਵਿੱਚ) ਪੰਚਾਇਤ ਰਜਿ. ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਨੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕੀਤੀ। ਇਸ ਉਪਰੰਤ ਲੰਗਰ ਦਾ ਪ੍ਰਸਾਦ ਵਰਤਾਇਆ ਗਿਆ।